Skip to Content

ਦੌਲਤ ਦਾ ਵੱਡਾ ਪਹਿਲੂ

download

Last Updated On: 22 Nov 2026

The Bigger Side of Wealth

ਪੈਸਾ ਸਾਡੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸ਼ਾਇਦ ਇਸ ਦੀ ਅਸਲ ਸਮਰੱਥਾ ਸਿਰਫ਼ ਇਸ ਵਿੱਚ ਨਹੀਂ ਕਿ ਇਹ ਸਾਡੇ ਲਈ ਕੀ ਕਰ ਸਕਦਾ ਹੈ, ਸਗੋਂ ਇਸ ਵਿੱਚ ਵੀ ਹੈ ਕਿ ਇਹ ਦੂਜਿਆਂ ਲਈ ਕੀ ਕਰ ਸਕਦਾ ਹੈ।

ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਲਈ ਪੈਸਾ ਸਾਡੀਆਂ ਰੋਜ਼ਾਨਾ ਚੋਣਾਂ ਨਾਲ ਨੇੜਿਓਂ ਜੁੜਿਆ ਹੈ — ਅਸੀਂ ਕਿਵੇਂ ਕਮਾਉਂਦੇ ਹਾਂ, ਖ਼ਰਚ ਕਰਦੇ ਹਾਂ, ਬੱਚਤ ਕਰਦੇ ਹਾਂ ਅਤੇ ਨਿਵੇਸ਼ ਕਰਦੇ ਹਾਂ। ਸਮੇਂ ਦੇ ਨਾਲ, ਇਹ ਚੋਣਾਂ ਸਾਨੂੰ ਵਿੱਤੀ ਸੁਰੱਖਿਆ ਬਣਾਉਣ ਅਤੇ ਆਪਣੀਆਂ ਇੱਛਾਵਾਂ ਵੱਲ ਵਧਣ ਵਿੱਚ ਮਦਦ ਕਰਦੀਆਂ ਹਨ। ਪਰ ਕੀ ਪੈਸਾ ਸਿਰਫ਼ ਲੋੜਾਂ ਪੂਰੀਆਂ ਕਰਨ ਅਤੇ ਦੌਲਤ ਬਣਾਉਣ ਲਈ ਹੀ ਹੈ? ਜਾਂ ਇਹ ਕਿਸੇ ਵੱਡੇ ਮਕਸਦ ਨੂੰ ਵੀ ਪੂਰਾ ਕਰ ਸਕਦਾ ਹੈ?

ਇਸ ਨੂੰ ਤਿੰਨ ਪਹਿਲੂਆਂ ਰਾਹੀਂ ਦੇਖੋ: ਦੌਲਤ, ਖੁਸ਼ਹਾਲੀ ਅਤੇ ਭਲਾਈ — ਅਸੀਂ ਕੀ ਬਣਾਉਂਦੇ ਹਾਂ, ਕਿਵੇਂ ਜਿਊਂਦੇ ਹਾਂ ਅਤੇ ਕੀ ਦਿੰਦੇ ਹਾਂ।

icon

ਦੌਲਤ: ਅਸੀਂ ਕੀ ਬਣਾਉਂਦੇ ਹਾਂ

ਨਿਯਮਿਤ ਤੌਰ 'ਤੇ ਕਮਾਉਣਾ, ਬੱਚਤ ਕਰਨਾ ਅਤੇ ਨਿਵੇਸ਼ ਕਰਨਾ ਸਾਨੂੰ ਵਿੱਤੀ ਟੀਚੇ ਪੂਰੇ ਕਰਨ, ਸੁਰੱਖਿਆ ਬਣਾਉਣ ਅਤੇ ਹੌਲੀ-ਹੌਲੀ ਦੌਲਤ ਬਣਾਉਣ ਵਿੱਚ ਮਦਦ ਕਰਦਾ ਹੈ।

icon

ਖੁਸ਼ਹਾਲੀ: ਅਸੀਂ ਕਿਵੇਂ ਜਿਊਂਦੇ ਹਾਂ

ਪੈਸਾ ਸਾਨੂੰ ਆਪਣੇ ਪਰਿਵਾਰਾਂ ਦੀ ਦੇਖਭਾਲ ਕਰਨ, ਸਿਹਤ ਦਾ ਖ਼ਿਆਲ ਰੱਖਣ ਅਤੇ ਬਿਹਤਰ ਜੀਵਨ-ਪੱਧਰ ਦਾ ਆਨੰਦ ਲੈਣ ਦੇ ਯੋਗ ਬਣਾਉਂਦਾ ਹੈ। ਵਿੱਤੀ ਯੋਜਨਾਬੰਦੀ ਜਿੰਨੀ ਭਵਿੱਖ ਲਈ ਬੱਚਤ ਕਰਨ ਬਾਰੇ ਹੈ, ਓਨੀ ਹੀ ਚੰਗੀ ਤਰ੍ਹਾਂ ਜਿਊਣ ਬਾਰੇ ਵੀ ਹੈ।

icon

ਭਲਾਈ: ਅਸੀਂ ਕੀ ਦਿੰਦੇ ਹਾਂ

ਪੈਸਾ ਸਾਡੀ ਆਪਣੀ ਜ਼ਿੰਦਗੀ ਤੋਂ ਪਰੇ ਵੀ ਬਦਲਾਅ ਲਿਆ ਸਕਦਾ ਹੈ। ਮਿਸਾਲ ਵਜੋਂ, ਕੈਂਸਰ ਦੀ ਦੇਖਭਾਲ ਲਈ ਦਿੱਤਾ ਯੋਗਦਾਨ ਮਰੀਜ਼ਾਂ ਨੂੰ ਇਲਾਜ ਤੱਕ ਪਹੁੰਚਣ ਅਤੇ ਔਖੇ ਸਮੇਂ ਵਿੱਚ ਪਰਿਵਾਰਾਂ ਨੂੰ ਸਹਾਰਾ ਦੇਣ ਵਿੱਚ ਮਦਦ ਕਰ ਸਕਦਾ ਹੈ।

ਜਦੋਂ ਇਹ ਤਿੰਨੇ ਪਹਿਲੂ ਇਕੱਠੇ ਹੁੰਦੇ ਹਨ, ਤਾਂ ਪੈਸੇ ਨੂੰ ਇੱਕ ਵੱਡਾ ਮਕਸਦ ਮਿਲਦਾ ਹੈ — ਅਤੇ ਦੌਲਤ, ਖੁਸ਼ਹਾਲੀ ਅਤੇ ਭਲਾਈ ਦਾ ਸਫ਼ਰ ਨਾਲ-ਨਾਲ ਅੱਗੇ ਵਧਦਾ ਹੈ।
img
ਜਿੱਥੇ ਨਿਵੇਸ਼ ਨੂੰ ਮਿਲਦਾ ਹੈ ਮਕਸਦ

HDFC Charity Fund for Cancer Cure (February 2030), ਇਸ ਪਹਿਲ ਦੀ ਪੰਜਵੀਂ ਲੜੀ, ਨਿਵੇਸ਼ ਦੇ ਅਨੁਸ਼ਾਸਨ ਅਤੇ ਸਮਾਜਿਕ ਪ੍ਰਭਾਵ ਨੂੰ ਇਕੱਠਾ ਕਰਦੀ ਹੈ। Indian Cancer Society (ICS) ਦੇ ਸਹਿਯੋਗ ਨਾਲ, ਇਹ ਯੋਜਨਾ ਨਿਵੇਸ਼ਕਾਂ ਨੂੰ IDCW ਦਾ ਇੱਕ ਹਿੱਸਾ, ਜੇ ਵੰਡਿਆ ਜਾਵੇ, ਲੋੜਵੰਦ ਕੈਂਸਰ ਮਰੀਜ਼ਾਂ ਦੇ ਇਲਾਜ ਵਿੱਚ ਸਹਾਇਤਾ ਲਈ ਯੋਗਦਾਨ ਦੇਣ ਦਾ ਮੌਕਾ ਦਿੰਦੀ ਹੈ।

ਬਦਲਾਅ ਲਿਆਉਣ ਦੇ 15 ਸਾਲ

2011 ਵਿੱਚ ਸ਼ੁਰੂ ਹੋਈ ਇਹ ਪਹਿਲ ਅੱਜ ਨਿਵੇਸ਼ਕਾਂ, HDFC AMC ਅਤੇ Indian Cancer Society ਦੇ ਲਗਾਤਾਰ ਸਾਂਝੇ ਯਤਨ ਵਿੱਚ ਬਦਲ ਚੁੱਕੀ ਹੈ। ਪਿਛਲੀਆਂ ਚਾਰ ਲੜੀਆਂ ਨੇ ਇਸ ਸਫ਼ਰ ਵਿੱਚ ਯੋਗਦਾਨ ਪਾਇਆ ਹੈ, ਅਤੇ ਪੰਜਵੀਂ ਲੜੀ ਇਸ ਵਿਰਾਸਤ ਨੂੰ ਅੱਗੇ ਲੈ ਜਾ ਰਹੀ ਹੈ।

ਦੇਣ ਦਾ ਸਫ਼ਰ

img

ਹੁਣ ਤੱਕ ਦਾ ਪ੍ਰਭਾਵ

₹292.41 ਕਰੋੜ2011 ਤੋਂ ICS ਨੂੰ ਯੋਗਦਾਨ
₹109.80 ਕਰੋੜਚਾਰ Cancer Cure Funds ਰਾਹੀਂ
₹182.61 ਕਰੋੜHDFC AMC ਵੱਲੋਂ ਸਿੱਧਾ ਯੋਗਦਾਨ
17,435ਮਰੀਜ਼ਾਂ ਨੂੰ ਵਿੱਤੀ ਸਹਾਇਤਾ
₹273.28 ਕਰੋੜਇਲਾਜ ਲਈ ਵੰਡੇ ਗਏ

ਯੋਗਦਾਨ ਦੇ ਅੰਕੜੇ ਸਤੰਬਰ 2026 ਤੱਕ ਦੇ। ਮਰੀਜ਼ ਅਤੇ ਇਲਾਜ ਦੇ ਅੰਕੜੇ 31 ਅਗਸਤ 2026 ਤੱਕ ਦੇ, ਉਮਰ: 0-15 ਸਾਲ 25%; ਲਿੰਗ: ਔਰਤਾਂ 56%। ਸਰੋਤ: HDFC AMC ਅਤੇ Indian Cancer Society। 

img
ਫ਼ੰਡ ਬਾਰੇ ਜਾਣਨ ਯੋਗ ਪੰਜ ਗੱਲਾਂ

1. ਕਰਜ਼ਾ ਸਾਧਨਾਂ ਵਿੱਚ ਨਿਵੇਸ਼: 

ਕਰਜ਼ਾ ਅਤੇ ਮੁਦਰਾ ਬਜ਼ਾਰ ਸਾਧਨਾਂ ਵਿੱਚ ਨਿਵੇਸ਼ ਕਰਨ ਵਾਲੀ 1,169 ਦਿਨਾਂ ਦੀ ਬੰਦ-ਮਿਆਦੀ (ਕਲੋਜ਼-ਐਂਡਡ) ਨਿਸ਼ਚਿਤ ਮਿਆਦ ਪੂਰਤੀ ਯੋਜਨਾ (Fixed Maturity Plan)।

2. ਯੋਗਦਾਨ ਵਿੱਚ ਚੋਣ: 

ਯੋਜਨਾ ਦੀ ਮਿਆਦ ਦੌਰਾਨ ਵੰਡੇ ਜਾਣ 'ਤੇ, ਨਿਵੇਸ਼ਕ ਕੁੱਲ IDCW ਦਾ 50% ਜਾਂ 75% ਯੋਗਦਾਨ ਦੇਣਾ ਚੁਣ ਸਕਦੇ ਹਨ।

3. ਦਾਨ ਦੀ ਸਰਲ ਪ੍ਰਕਿਰਿਆ: 

ਨਿਵੇਸ਼ਕ ICS ਦੇ ਹੱਕ ਵਿੱਚ ਇੱਕ ਵਾਰ ਦੇ ਦਾਨ ਅਧਿਕਾਰ-ਪੱਤਰ (OTM) 'ਤੇ ਦਸਤਖ਼ਤ ਕਰਦੇ ਹਨ। IDCW ਦੀ ਵੰਡ ਤੋਂ ਬਾਅਦ, ICS ਨਿਵੇਸ਼ਕ ਦੇ ਬੈਂਕ ਖਾਤੇ ਵਿੱਚੋਂ ਦਾਨ ਦੀ ਰਕਮ ਕੱਟਣ ਦੀ ਪ੍ਰਕਿਰਿਆ ਸ਼ੁਰੂ ਕਰਦੀ ਹੈ।

4. ਪ੍ਰਭਾਵ ਨੂੰ ਵਧਾਉਣਾ:

HDFC AMC ਯੋਗ ਨਿਵੇਸ਼ਕ ਯੋਗਦਾਨਾਂ ਦੇ ਬਰਾਬਰ ਰਕਮ ਦਿੰਦੀ ਹੈ, ਜੋ ਪ੍ਰਤੀ ਵਿੱਤੀ ਸਾਲ ₹16 ਕਰੋੜ ਦੀ ਕੁੱਲ ਸੀਮਾ ਦੇ ਅਧੀਨ ਹੈ, ਜਿਸ ਨਾਲ 2X ਪ੍ਰਭਾਵ ਦੀ ਸੰਭਾਵਨਾ ਬਣਦੀ ਹੈ।

5. ਮਿਆਦ ਪੂਰੀ ਹੋਣ 'ਤੇ ਨਿਵੇਸ਼: 

IDCW ਦਾ ਚੁਣਿਆ ਹਿੱਸਾ ਇਸ ਮਕਸਦ ਲਈ ਜਾਂਦਾ ਹੈ, ਜਦਕਿ ਮਿਆਦ ਪੂਰੀ ਹੋਣ 'ਤੇ ਨਿਕਾਸੀ ਰਕਮ ਯੋਜਨਾ ਦੀਆਂ ਸ਼ਰਤਾਂ ਦੇ ਅਧੀਨ ਨਿਵੇਸ਼ਕ ਨੂੰ ਅਦਾ ਕੀਤੀ ਜਾਂਦੀ ਹੈ।

ਦੌਲਤ ਦਾ ਵੱਡਾ ਪਹਿਲੂ

ਪੈਸਾ ਸਾਨੂੰ ਲੋੜਾਂ ਪੂਰੀਆਂ ਕਰਨ, ਵਿੱਤੀ ਸੁਰੱਖਿਆ ਬਣਾਉਣ ਅਤੇ ਬਿਹਤਰ ਭਵਿੱਖ ਵੱਲ ਵਧਣ ਵਿੱਚ ਮਦਦ ਕਰਦਾ ਹੈ। ਪਰ ਇਹ ਦੂਜਿਆਂ ਲਈ ਵੀ ਸੰਭਾਵਨਾਵਾਂ ਬਣਾਉਣ ਵਿੱਚ ਮਦਦ ਕਰ ਸਕਦਾ ਹੈ।

ਦੌਲਤ ਸਾਨੂੰ ਸੁਰੱਖਿਆ ਦਿੰਦੀ ਹੈ। ਖੁਸ਼ਹਾਲੀ ਸਾਨੂੰ ਸੰਤੁਸ਼ਟੀ ਦਿੰਦੀ ਹੈ। ਭਲਾਈ ਸਾਨੂੰ ਮਕਸਦ ਦਿੰਦੀ ਹੈ।

ਇਹ ਤਿੰਨ ਵੱਖਰੇ-ਵੱਖਰੇ ਯਤਨ ਹੋਣੇ ਜ਼ਰੂਰੀ ਨਹੀਂ। ਅਸੀਂ ਦੌਲਤ ਬਣਾ ਸਕਦੇ ਹਾਂ, ਖੁਸ਼ਹਾਲੀ ਦਾ ਆਨੰਦ ਲੈ ਸਕਦੇ ਹਾਂ ਅਤੇ ਦੂਜਿਆਂ ਦੀ ਭਲਾਈ ਵਿੱਚ ਯੋਗਦਾਨ ਦੇ ਸਕਦੇ ਹਾਂ — ਸਭ ਕੁਝ ਇੱਕੋ ਸਫ਼ਰ ਵਿੱਚ।

ਕਿਉਂਕਿ ਦੌਲਤ ਦਾ ਵੱਡਾ ਪਹਿਲੂ ਸਿਰਫ਼ ਉਹ ਨਹੀਂ ਜੋ ਅਸੀਂ ਬਣਾਉਂਦੇ ਹਾਂ, ਸਗੋਂ ਉਹ ਵੀ ਹੈ ਜੋ ਅਸੀਂ ਸਾਂਝਾ ਕਰਦੇ ਹਾਂ।
img
img
img

NSE and BSE Disclaimer:

It is to be distinctly understood that the permission given by National Stock Exchange of India Limited (NSE)/ BSE Limited (BSE) should not in any way be deemed or construed that the Scheme Information Document (SID) has been cleared or approved by NSE/ BSE nor does it certify the correctness or completeness of any of the contents of the SID. The investors are advised to refer to the SID for the full text of the Disclaimer clause of NSE/ BSE.

HDFC Bank (Sponsor of HDFC Mutual Fund) is not liable or responsible for any loss or shortfall resulting from the operations of the scheme.


MUTUAL FUND INVESTMENTS ARE SUBJECT TO MARKET RISKS, READ ALL SCHEME RELATED DOCUMENTS CAREFULLY.

Stay ahead with our insights

Did you find this interesting?

Your opinion matters - share your thoughts and help us improve.

Yes

No